Punjabi Status for Eid – Happy Punjabi Messages 2019

Punjabi Status for Eid – Happy Punjabi Messages 2019. Share these Eid Messages with your famiy and friends to wish them Happy Eid in Punjabi. You can also use these Punjabi Status for Eid as your social media profile status on this Eid.

ਈਦ ਦਾ ਤਿਉਹਾਰ

ਈਦ ਮੁਸਲਮਾਨਾਂ ਦਾ ਇਕ ਪਵਿੱਤਰ ਤਿਉਹਾਰ ਹੈ। ਇਹ ਤਿਓਹਾਰ ਸਾਲ ਵਿੱਚ ਦੋ ਵਾਰ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਈਦ ਅਲ-ਫ਼ਿਤਰ ਅਤੇ ਈਦ ਅਲ-ਅਜ਼ਾ ਕਿਹਾ ਜਾਂਦਾ ਹੈ। ਰਮਦਾਨ ਦੇ ਪਵਿੱਤਰ ਮਹੀਨੇ ਦੇ ਅੰਤ ਵਿਚ ਈਦ ਅਲ-ਫ਼ਿਤਰ ਮਨਾਇਆ ਜਾਂਦਾ ਹੈ ਜਦ ਕਿ ਈਦ ਅਲ-ਅਜ਼ਾ ਦਾ ਤਿਓਹਾਰ ਜ਼ੁ ਅਲ-ਹੱਜਾ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ।

ਈਦ ਅਲ-ਅਜ਼ਹਾ ਦਾ ਅਰਥ ਅਤੇ ਪਿਛੋਕੜ

ਈਦ ਅਲ ਅਜ਼ਾ ਦਾ ਅਰਥ ਹੈ – ਕੁਰਬਾਨੀ ਦਾ ਤਿਉਹਾਰ। ਕਿਹਾ ਜਾਂਦਾ ਹੈ ਕਿ ਅੱਲ੍ਹਾ ਨੇ ਇਬ੍ਰਾਹਿਮ ਨੂੰ ਆਪਣੇ ਬੇਟੇ ਨੂੰ ਕੁਰਬਾਨ ਕਰਨ ਦਾ ਹੁਕਮ ਦਿੱਤਾ। ਇਬ੍ਰਾਹਿਮ ਅੱਲ੍ਹਾ ਦੇ ਇਸ ਹੁਕਮ ਨੂੰ ਮੰਨ ਕੇ ਆਪਣੇ ਪੁੱਤਰ ਨੂੰ ਪਹਾੜ ਉਪਰ ਲੈ ਗਿਆ। ਜਦੋਂ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਹੀ ਸੀ ਤਾਂ ਇਕ ਫਰਿਸ਼ਤੇ ਨੇ ਆ ਕੇ ਉਸ ਨੂੰ ਰੋਕ ਦਿੱਤਾ ਅਤੇ ਪੁੱਤਰ ਦੀ ਥਾਂ ਇਕ ਬਕਰਾ ਆ ਗਿਆ। ਇਬ੍ਰਹਿਮ ਦੁਆਰਾ ਅੱਲ੍ਹਾ ਦੇ ਹੁਕਮ ਨੂੰ ਮੰਨਣ ਦੇ ਸਨਮਾਨ ਵਿਚ ਹੀ ਈਦ ਉਲ-ਅਜ਼ਹਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਰਬੀ ਭਾਸ਼ਾ ਵਿਚ ਬਕਰ ਦਾ ਮਤਲਬ ਵੱਡਾ ਜਾਨਵਰ ਹੁੰਦਾ ਹੈ। ਦੁਨੀਆਂ ਭਰ ਵਿਚ ਮੁਸਲਮਾਨ ਬੱਕਰੇ, ਭੇੜ ਜਾਂ ਕਿਸੇ ਹੋਰ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਇਸੇ ਲਈ ਇਸ ਤਿਓਹਾਰ ਨੂੰ ‘ਬਕਰੀਦ’ ਜਾਂ ‘ਕੁਰਬਾਨੀ ਦੀ ਈਦ’ ਵੀ ਕਿਹਾ ਜਾਂਦਾ ਹੈ। ਕੁਰਬਾਨ ਕੀਤੇ ਹੋਏ ਜਾਨਵਰ ਦਾ ਇਕ ਹਿੱਸਾ ਜਰੂਰਤਮੰਦਾਂ ਨੂੰ ਦਿੱਤਾ ਜਾਂਦਾ ਹੈ, ਦੂਜਾ ਹਿੱਸਾ ਆਪਣੇ ਲਈ ਰੱਖਿਆ ਜਾਂਦਾ ਹੈ ਅਤੇ ਤੀਜਾ ਹਿੱਸਾ ਰਿਸ਼ਤੇਦਾਰਾਂ ਨੂੰ ਦਿੱਤਾ ਜਾਂਦਾ ਹੈ।

ਈਦ ਦਾ ਤਿਉਹਾਰ ਕਿਵੇਂ ਮਨਾਉਂਦੇ ਹਨ

ਈਦ ਦੇ ਦਿਨ ਮੁਸਲਮਾਨ ਮਸਜਿਦ ਵਿਚ ਇੱਕਠੇ ਹੋ ਕੇ ਨਮਾਜ਼ ਅਦਾ ਕਰਦੇ ਹਨ। ਨਵੇਂ ਨਵੇਂ ਕੱਪੜੇ ਪਾ ਕੇ ਲੋਗ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ ਅਤੇ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ। ਲੋਗ ਬਹੁਤ ਖੁਸ਼ ਨਜ਼ਰ ਆਉਂਦੇ ਹਨ ਅਤੇ ਮਿਠਾਈਆਂ ਵੰਡਦੇ ਹਨ। ਬੱਚਿਆਂ ਨੂੰ ਪਰਿਵਾਰ ਦੇ ਵੱਡੇ ਮੈਂਬਰਾ, ਰਿਸ਼ਤੇਦਾਰਾਂ ਅਤੇ ਦੋਸਤਾਂ ਵਲੋਂ ਈਦੀ ਦਿਤੀ ਜਾਂਦੀ ਹੈ। ਈਦ ਦੇ ਸਮੇ ਦੌਰਾਨ ਮੁਸਲਮਾਨ ਹੱਜ ਦੀ ਪਵਿੱਤਰ ਯਾਤਰਾ ਤੇ ਵੀ ਜਾਂਦੇ ਹਨ।

ਈਦ ਉਲ-ਅਜ਼ਹਾ – ਦੂਸਰੇ ਪ੍ਰਚਲਿਤ ਨਾਮ

  1. ਈਦ ਉਲ-ਅਜ਼ਹਾ – Ed al-Azha
  2. ਈਦ ਉਲ-ਅਦਾਹ – Eid al-Adha
  3. ਬਕਰੀਦ – Bakra Eid
  4. ਵੱਡੀ ਈਦ – Greater Eid

ਈਦ ਉਲ-ਅਜ਼ਹਾ ਕਦੋ ਮਨਾਇਆ ਜਾਂਦਾ ਹੈ।

ਈਦ ਉਲ ਅਜ਼ਹਾ ਦਾ ਤਿਉਹਾਰ ਜ਼ੁ ਅਲ-ਹੱਜ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ।
ਸਾਲ 2109 ਵਿਚ ਈਦ ਅਲ-ਅਜ਼ਹਾ 12 ਅਗਸਤ 2019 ਨੂੰ ਮਨਾਈ ਜਾਵੇਗੀ।

Eid Messages & Punjabi Status.

ਆਪ ਸਭ ਨੂੰ ਈਦ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਲਾ ਤੁਹਾਡੀਆਂ ਸਾਰੀਆਂ ਸ਼ੁਭ ਇਛਾਵਾਂ ਪੂਰੀਆਂ ਕਰੇ ਅਤੇ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਦੇਵੇ।
ਈਦ ਮੁਬਾਰਕ ਹੋਵੇ।


ਹੈਪੀ ਈਦ।

ਖ਼ੁਦਾ ਕਰੇ ਇਸ ਈਦ ਤੇ ਤੁਹਾਡੀਆਂ ਸਭ,
ਸ਼ੁਭ ਇਛਾਵਾਂ ਪੂਰੀਆਂ ਹੋਣ,
ਗ਼ਲਤੀਆਂ ਨੂੰ ਮਾਫੀ ਮਿਲੇ,
ਮਨ ਨੂੰ ਸ਼ਾਂਤੀ ਮਿਲੇ,
ਪਿਆਰ ਦੀ ਬਾਰਿਸ਼ ਹੋਵੇ,
ਹੌਸਲੇ ਬੁਲੰਦ ਹੋਣ,
ਦਿਮਾਗ ਰੋਸ਼ਨ ਹੋ ਜਾਵੇ,
ਮੁਸ਼ਕਿਲਾਂ ਦਾ ਨਾਸ਼ ਹੋਵੇ,
ਖੁਸ਼ੀ ਨਾਲ ਘਰ ਭਰ ਜਾਵੇ,
ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਮਿਲੇ।


ਈਦ ਮੁਬਾਰਕ ਹੋਵੇ।

ਦੁਆ ਕਰਦੇ ਹਾਂ ਕਿ ਇਹ ਈਦ,
ਸਭ ਦੇ ਜੀਵਨ ਵਿੱਚ ਖੁਸ਼ੀਆਂ ਲਿਆਵੇ,
ਚੰਦ ਜਿਹਾ ਰੋਸ਼ਨ ਹੋਵੇ ਸਭ ਦਾ ਜੀਵਨ,
ਤੇ ਖੁਦਾ ਸਭ ਦੀ ਦੁਆ ਕਬੂਲ ਕਰੇ।


ਈਦ ਮੁਬਾਰਕ।

Eid Shayari & Punjabi Status

ਤਮੰਨਾ ਤੁਹਾਡੀ ਹਰ ਪੂਰੀ ਹੋ ਜਾਵੇ,
ਹੋਵੇ ਤੁਹਾਡਾ ਮੁੱਕਦਰ ਇਨ੍ਹਾਂ ਰੋਸ਼ਨ ਕਿ,
ਆਮੀਨ ਕਹਿਣ ਤੋਂ ਪਹਿਲਾਂ ਹੀ,
ਹਰ ਦੁਆ ਪੂਰੀ ਹੋ ਜਾਵੇ,


ਈਦ ਮੁਬਾਰਕ ਹੋਵੇ।

ਤੁਹਾਨੂੰ ਵੱਡਿਆਂ ਦਾ ਪਿਆਰ ਮਿਲ ਜਾਵੇ,
ਤੁਹਾਡਾ ਪੂਰਾ ਘਰ ਖੁਸ਼ੀਆਂ ਨਾਲ ਭਰ ਜਾਵੇ,
ਇਸ ਈਦ ਤੇ ਖ਼ੁਦਾ ਕਰੇ,
ਸਾਨੂੰ ਆਪ ਸਭ ਦਾ ਸਾਥ ਮਿਲ ਜਾਵੇ।


ਈਦ ਦੀਆਂ ਮੁਬਾਰਕਾਂ

ਦੇਖਿਆ ਈਦ ਦਾ ਚੰਦ ਮੰਗ ਲਈ ਦੁਆ ਰੱਬ ਤੋਂ,
ਮਿਲ ਜਾਵੇ ਤੇਰਾ ਸਾਥ ਈਦ ਦਾ ਤੋਹਫ਼ਾ ਸਮਝ ਕੇ।


ਈਦ ਮੁਬਾਰਕ ਹੋਵੇ।

ਆਇਆ ਹੈ ਅੱਜ ਦਾ ਦਿਨ ਇਹ ਮੁਬਾਰਕ,
ਸਜੀ ਹੈ ਰੌਣਕਾਂ ਦੀ ਮਹਿਫ਼ਿਲ ਹਰ ਤਰਫ,
ਈਦ ਹੈ ਖੁਦਾ ਦਾ ਨਾਯਾਬ ਤੋਹਫ਼ਾ,
ਆਪ ਸਭ ਨੂੰ ਮੇਰੇ ਵਲੋਂ ਈਦ ਮੁਬਾਰਕ।


ਈਦ ਮੁਬਾਰਕ

ਸੂਰਜ ਦੀਆਂ ਕਿਰਨਾਂ,
ਤਾਰਿਆਂ ਦੀ ਬਹਾਰ,
ਚੰਦ ਦੀ ਚਾਨਣੀ,
ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ,
ਈਦ ਦਾ ਇਹ ਤਿਉਹਾਰ।


ਆਪ ਸਭ ਨੂੰ ਈਦ ਦੀਆਂ ਸ਼ੁਭਕਾਮਨਾਵਾਂ
ਈਦ ਮੁਬਾਰਕ।

ਸੋਚਿਆ ਕਿ ਕਿਸੇ ਨਾਲ ਗੱਲ ਕਰਾਂ,
ਆਪਣੇ ਕਿਸੇ ਖਾਸ ਨੂੰ ਯਾਦ ਕਰਾਂ,
ਜਦ ਚੁੱਕਿਆ ਫੋਨ ,
ਈਦ ਦੀ ਮੁਬਾਰਕਬਾਦ ਦੇਣ ਲਈ,
ਦਿਲ ਨੇ ਕਿਹਾ,
ਕਿਉਂ ਨਾ ਤੁਹਾਡੇ ਤੋਂ ਸ਼ੁਰੂਆਤ ਕਰਾਂ।


ਈਦ ਮੁਬਾਰਕ ਮੇਰੇ ਦੋਸਤ।

ਇਹ ਦੁਆ ਮੰਗਦੇ ਹਾਂ ਅਸੀਂ ਈਦ ਦੇ ਦਿਨ,
ਬਾਕੀ ਨਾ ਰਹੇ ਤੁਹਾਡਾ ਕੋਈ ਵੀ ਗਮ,
ਤੁਹਾਡੇ ਵਿਹੜੇ ਚ ਉੱਤਰੇ ਈਦ ਦਾ ਚੰਦ,
ਤੇ ਮਹਿਕਦਾ ਰਹੇ ਫੁੱਲਾਂ ਦਾ ਚਮਨ।


ਤੁਹਾਨੂੰ ਈਦ ਮੁਬਾਰਕ ਹੋਵੇ।

Thanks for visiting Punjabi Status page on my website http://happyeid.in . Please support me and Share my posts and images.

Please follow and like us:
error
Price - ₹ 4,799.00 - Fire TV Stick 4K Click to Know More on Amazon Price - ₹ 5,499.00 - Amazfit Bip Click to Know More on Amazon Price - ₹ 2,999.00 - Amazon Echo Click to Know More on Amazon

Leave a Reply

Your email address will not be published. Required fields are marked *

error

Enjoy this blog? Please spread the word :)